Kavishala
Contests
Plus
Log in / Sign up
Home
Profile
Home
Profile
1 min read
797.7K reads
ਪੁੱਛ - ਡਾਕਟਰ ਦੀਵਾਨ ਸਿੰਘ ਕਾਲੇਪਾਣੀ
Kavishala Archives
Jun 16, 2020
Share as image
Download
ਕਾਹਨੂੰ ਭੇਜਿਆ ਸਾਈ ਵਿਚ ਏਸ ਦੁਨੀਆਂ, ਏਥੇ ਆਉਣ ਦਾ ਕੀ ਸੀ ਕੰਮ ਮੇਰਾ ? ਕੋਈ ਮਾਰਦਾ ਏ ਕੋਈ ਧਿੱਕਦਾ ਏ, ਮੁੱਕ ਗਿਆ ਏ ਮਾਰ ਖਾ ਚੰਮ ਮੇਰਾ । ਦਿਨੇ ਫਿਰਾਂ ਮੈਂ ਘੁੱਸੇ ਹੋਏ ਪਸ਼ੂ ਵਾਂਗੂੰ, ਰਾਤੀਂ ਸੁੱਤਿਆਂ ਘੁਟਦਾ ਏ ਦਮ ਮੇਰਾ । ਫਸੀ ਧੋਖੇ ਦੀ ਚੱਕੀ 'ਚ ਜਿੰਦ ਔਖੀ, ਕੋਈ ਕਟਦਾ ਨਾ ਆ ਕੇ ਗ਼ਮ ਮੇਰਾ । ਮੈਂ ਹਾਂ ਦੁਖੀ, ਨਹੀਂ ਕੋਈ ਭੀ ਸੁੱਖ ਮੈਂ ਥੀਂ, ਮਰਨ ਜੀਣ ਹੋਇਆ ਇਕ ਸਮ ਮੇਰਾ । ਗਿਆਨ ਝੂਠੜੇ ਆਖਕੇ ਸਾੜਦੇ ਨੇ, ਕਰਮਾਂ ਮੇਰਿਆਂ ਤੋਂ ਹੋਇਆ ਜੰਮ ਮੇਰਾ । ਜੇ ਨਾ ਜਨਮ ਹੁੰਦਾ ਕਾਹਨੂੰ ਕਰਮ ਹੁੰਦੇ, ਕੀਹਨੇ ਲਿਖਿਆ ਹੈ ਲੇਖ ਕਰਮ ਮੇਰਾ ? ਕਦੇ ਹੋਏਂ ਸਨਮੁਖ ਤਾਂ ਪੁੱਛ ਵੇਖਾਂ, ਏਥੇ ਆਉਣ ਦਾ ਕੀ ਸੀ ਕੰਮ ਮੇਰਾ ?
Join WhatsApp Community
Daily literature, poetry & stories
Read more
Earn more
Learn more
Write