Kavishala
Login / Sign Up
Home
Profile
Home
Profile
2 min
745.6K
ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
Kavishala Archives
Jun 16, 2020
AI
Kavishala AI
Listen to this post
ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ ਕਿਹੜਾ ਕਿਹੜਾ ਸੁੱਖ ਪਾਇਆ ਏ, ਛੱਡ ਕੇ ਤਖ਼ਤ ਹਜ਼ਾਰਾ ਮਾਂ ਜੰਮਪਲ ਮੈਂ ਬਸੰਤਰ ਤੇ ਰਾਵੀ ਦੇ ਮਿੱਠੇ ਪਾਣੀ ਦਾ ਸਾਂ ਜਿੱਥੇ ਜਾ ਕੇ ਉਮਰ ਗੁਜ਼ਾਰੀ, ਓਥੇ ਪਾਣੀ ਖਾਰਾ ਮਾਂ ਜਿਹੜੀ ਜੂਹ ਦਾ ਮੈਂ ਲਾੜ੍ਹਾ ਸਾਂ, ਜਦ ਉਹ ਜੂਹ ਮੈਂ ਛੱਡੀ ਲੱਖੋਂ ਕੱਖ ਤੇ ਕੱਖੋਂ ਹੌਲਾ ਹੋਇਆ ਸਾਂ ਦੁਖਿਆਰਾ ਮਾਂ ਭਲਾ ਹੋਇਆ ਏ ਤੂੰ ਨਹੀਂ ਵੇਖਿਆ ਕਿੰਜ ਰੁਲਿਆ ਏ ਤੇਰੇ ਬਾਦ ਤੇਰਾ ਹੀਰਾ, ਲਾਲ, ਜਵਾਹਰ, ਤੇਰੀ ਅੱਖ ਦਾ ਤਾਰਾ ਮਾਂ ਭੰਨ ਤਰੋੜ ਕਬੀਲਦਾਰੀਆਂ ਦੋਹਰਾ ਕੀਤਾ, ਮੈਂ ਜੋ ਸਾਂ ਤੇਰੇ ਦੁੱਧ ਤੇ ਪਲਿਆ ਹੋਇਆ, ਲੱਠ ਦੇ ਵਾਂਗ ਇਕਾਹਰਾ ਮਾਂ ਤੂੰ ਕੀਹ ਘੜ੍ਹਨਾ ਚਾਹੁੰਦੀ ਸੈਂ ਤੇ ਕਿਸ ਸਾਂਚੇ ਵਿਚ ਢਲਿਆ ਮੈਂ ਤੇਰਾ ਅਕਬਰ ਬਾਦਸ਼ਾਹ ਬਣ ਗਿਆ, ਹਾਵਾਂ ਦਾ ਵਣਜਾਰਾ ਮਾਂ ਕਿਆਮਪੁਰ ਦੇ ਘੱਟੇ, ਮਿੱਟੀ ਮੇਰੀ ਦੇਹ ਨੂੰ ਰੰਗਿਆ ਇੰਜ ਸਾਰੀ ਦੁਨੀਆਂ ਵੇਖੀ, ਵਾਚੀ ਕਿਤੇ ਨਾ ਰੰਗ ਹਮਾਰਾ ਮਾਂ ਮੈਂ ਤੇ ਹੱਸ ਕੇ ਅਪਣੀ ਜ਼ਿੰਦਗੀ ਤੇਰੇ ਨਾਵੇਂ ਲਾ ਦੇਂਦਾ ਤੇਰੀ ਘਟੀ ਜੇ ਵਧ ਸਕਦੀ ਤੇ ਕਰਦਾ ਕੋਈ ਚਾਰਾ ਮਾਂ ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆਂ ਵਿਚ ਬੁੱਢੇ ਵਾਰੇ ਮੈਨੂੰ ਜਾਪੇ ਏਹੋ ਇਕ ਦੁੱਖ ਭਾਰਾ ਮਾਂ ਬੱਸ ਕਰ ਅਫ਼ਜ਼ਲ ਅਹਸਨ! ਮਾਂ ਤੋਂ ਕਦ ਇਹ ਸੁਣਿਆਂ ਜਾਣਾ ਸਭ ਏਹੋ ਆਖ ਮੈਂ ਖੈਰੀਂ ਵੱਸਨਾਂ, ਚੰਗਾ ਬਹੁਤ ਗੁਜ਼ਾਰਾ ਮਾਂ
Join WhatsApp Community
Daily literature, poetry & stories
Read More
Earn More
Learn More