Kavishala
Contests
Plus
Log in / Sign up
Home
Profile
Home
Profile
1 min read
798.2K reads
ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
Kavishala Archives
Jun 16, 2020
Share as image
Download
ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ ਮਾਏ! ਤੇਰੇ ਵਰਗੇ ਹੱਥ ਹੁਣ ਬੰਦਾ ਕਿਥੋਂ ਲਿਆਏ ਅੰਦਰੋਂ ਭੱਜਣ ਟੁੱਟਣ ਉੱਤੋਂ ਹੱਸਦੇ ਦੇਣ ਵਖਾਲੀ ਮਾਏ! ਇਕ ਦੂਜੇ ਨੂੰ ਦੁੱਖ ਨਈਂ ਦਸਦੇ ਤੇਰੇ ਜਾਏ ਬੁੱਢੇ ਹੋ ਕੇ ਅਕਸਰ ਅਪਣੇ ਮਾਪਿਆਂ ਵਰਗੇ ਲਗਦੇ ਮਾਪੇ ਅਪਣੇ ਬੱਚਿਆਂ ਅੰਦਰ ਜਿਉਂਦੇ ਜਾਗਦੇ ਆਏ ਦਰਦਾਂ ਦੀ ਫੁਲਕਾਰੀ ਬਖ਼ਸ਼ੀ ਨਾਲ ਹੀ ਇਹ ਫ਼ਰਮਾਇਆ ਦਰਦ ਦੇ ਖਾਨਿਆਂ ਪਿੜੀਆਂ ਵਿਚ ਹੀ ਬੰਦਾ ਉਮਰ ਲੰਘਾਏ ਅੱਲ੍ਹਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ ਤੇਰੇ ਬੱਚਿਆਂ ਮਿਹਨਤਾਂ ਮਾਰੀਆਂ ਵੱਡੇ ਮਰਾਤਬੇ ਪਾਏ ਯੂਸਫ਼ ਸੀ ਪੈਗ਼ੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ ਮੈਂ ਵਿਕਣ ਨੂੰ ਆਇਆ ਮੈਨੂੰ ਕੌਣ ਖਰੀਦ ਲੈ ਜਾਏ ਪਿੰਡ ਵਿਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ ਸ਼ਹਿਰ 'ਚ ਰਲਦੇ ਨਹੀਂ ਜਨਾਜ਼ੇ ਨਾਲ ਵੀ ਦੋ ਹਮਸਾਏ ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫ਼ਿਰਾਕਾਂ ਵਿਚੋਂ ਅਫ਼ਜ਼ਲ ਅਹਸਨ! ਏਸ ਦੁੱਖ ਤੇ ਬੰਦਾ ਰੋ ਰੋ ਖ਼ੁਸ਼ੀ ਮਨਾਏ
Join WhatsApp Community
Daily literature, poetry & stories
Read more
Earn more
Learn more
Write