ਇਸ਼ਕੇ ਅੰਦਰ ਬਹੁਤ ਖੁਆਰੀ - ਪਾਲ ਸਿੰਘ ਆਰਿਫ਼'s image
714K

ਇਸ਼ਕੇ ਅੰਦਰ ਬਹੁਤ ਖੁਆਰੀ - ਪਾਲ ਸਿੰਘ ਆਰਿਫ਼

  ਜ਼ਾਲਮ ਇਸ਼ਕ ਬੇਦਰਦ ਕਹਾਵੇ । ਜਿਸ ਨੂੰ ਲੱਗੇ ਮਾਰ ਵੰਜਾਵੇ । ਬਾਝੋਂ ਯਾਰ ਕਰਾਰ ਨਾ ਆਵੇ। ਦੂਜੀ ਵੈਰੀ ਖ਼ਲਕਤ ਸਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੧। ਜਬ ਚਲ ਆਵੇ ਇਸ਼ਕ ਬਦਨ ਮੇਂ । ਆਵੇ ਚੈਨ ਨਾ ਚੌਕ ਚਮਨ ਮੇਂ । ਰੋਂਦੇ ਫਿਰਦੇ ਆਸ਼ਕ ਬਨ ਮੇਂ । ਲਗੀ ਜਿਨ੍ਹਾਂ ਨੂੰ ਪ੍ਰੇਮ ਕਟਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੨। ਨਹੀਂ ਦੇਵੇ ਦਿਲਬਰ ਦਰਸ਼ਨ । ਆਸ਼ਕ ਮੁਖ ਦੇਖਨ ਨੂੰ ਤਰਸਨ । ਬਿਨ ਦਿਲਬਰ ਦੇ ਆਂਖੀ ਬਰਸਨ । ਸਾਵਨ ਬਰਸੇ ਜਿਉਂ ਘਟ ਕਾਰੀ। ਇਸ਼ਕੇ ਅੰਦਰ ਬਹੁਤ ਖੁਆਰੀ ।੩। ਜ਼ਹਿਰ ਪਿਆਲੇ ਇਸ਼ਕੇ ਵਾਲੇ । ਆਸ਼ਕ ਪੀ ਹੋਵਨ ਮਤਵਾਲੇ । ਦੇਖ ਪਤੰਗ ਸ਼ਮਾਂ ਨੇ ਜਾਲੇ । ਮਰ ਗਏ ਸੂਰਤ ਦੇਖ ਪਿਆਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੪। ਜਿਸ ਦੇ ਦਿਲ ਵਿੱਚ ਇਸ਼ਕ ਸਮਾਵੇ । ਉਸ ਦਾ ਐਸ਼ ਅਰਾਮ ਉਠਾਵੇ । ਜਾਨੀ ਬਾਝ ਚਲੀ ਜਿੰਦ ਜਾਵੇ । ਤਨ ਮਨ ਖਾਕ ਕਰੇ ਇਕ ਵਾਰੀ। ਇਸ਼ਕੇ ਅੰਦਰ ਬਹੁਤ ਖੁਆਰੀ ।੫। ਇਸ਼ਕੇ ਸੱਸੀ ਮਾਰ ਗਵਾਈ । ਪੁਨੂੰ ਦੇਂਦਾ ਫਿਰੇ ਦੁਹਾਈ । ਮਜਨੂੰ ਦੇ ਤਨ ਦਭ ਉਗਾਈ । ਮੋਈ ਲੇਲੀ ਵੇਖ ਵਿਚਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੬। ਇਸ਼ਕੇ ਮਿਰਜ਼ਾ ਮਾਰ ਗਵਾਇਆ । ਜਬ ਸਾਹਿਬਾਂ ਸੇ ਅੰਗ ਮਿਲਾਇਆ । ਮਹੀਂਵਾਲ ਫ਼ਕੀਰ ਬਨਾਇਆ । ਮਰ ਗਈ ਸੋਹਣੀ ਲਾ ਜਲ ਤਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੭। ਰਾਂਝਾ ਹੀਰ ਇਸ਼ਕ ਨੇ ਮਾਰੇ । ਸ਼ੀਰੀਂ ਤੇ ਫ਼ਰਿਹਾਦ ਵਿਚਾਰੇ । ਚੰਦਰ ਬਦਨ ਮਾਂਹ ਯਾਰ ਪਿਆਰੇ । ਸ਼ਾਹ ਸ਼ਮਸ ਦੀ ਖੱਲ ਉਤਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੮। ਮਨਸੂਰੇ ਨੂੰ ਦਾਰ ਚੜ੍ਹਾਇਆ । ਹਸਨ ਹੁਸੈਨ ਕਟਕ ਖਪਾਇਆ । ਬੁਲ੍ਹੇ ਤਾਈਂ ਇਸ਼ਕ ਸਤਾਇਆ । ਜ਼ਿਕਰੀਆ ਚੀਰ ਦੀਆ ਧਰ ਆਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੯। ਇਸ਼ਕੇ ਪੀਰ ਫ਼ਕੀਰ ਰੰਜਾਨੇ । ਫਿਰਨ ਉਜਾੜੀਂ ਹੋਏ ਦੀਵਾਨੇ । ਜਿਸ ਨੂੰ ਲਗੀ ਵੋਹੀ ਜਾਨੇ । ਇਸ਼ਕ ਰੰਜਾਨੀ ਖ਼ਲਕਤ ਸਾਰੀ । ਇਸ਼ਕੇ ਅੰਦਰ ਬਹੁਤ ਖੁਆਰੀ ।੧੦। ਇਸ਼ਕ ਜਿਨ੍ਹ
Read More! Earn More! Learn More!