ਤੈਨੂੰ ਨਾਜ਼ ਹੈ ਆਪਣੀ ਜਫ਼ਾ ਉੱਤੇ, ਸਾਨੂੰ ਮਾਣ ਹੈ ਆਪਣੀ ਵਫ਼ਾ ਉੱਤੇ । ਤੈਨੂੰ ਫ਼ਖ਼ਰ ਹੈ ਆਪਣੇ ਜ਼ੁਲਮ ਉੱਤੇ, ਸਾਨੂੰ ਫ਼ਖ਼ਰ ਹੈ ਸੇਵਾ ਦੇ ਚਾਅ ਉੱਤੇ । ਤੈਨੂੰ ਮਾਣ ਹੈ ਜਬਰ ਤੇ ਜ਼ੋਰ ਉੱਤੇ, ਸਾਨੂੰ ਤਕਵਾ ਹੈ ਆਪਣੀ ਆਹ ਉੱਤੇ । ਤੈਨੂੰ ਸ਼ੌਕ ਹੈ ਸਿਤਮ ਅਜ਼ਮਾਵਣੇ ਦਾ ਅਸੀਂ ਮਸਤ ਹਾਂ ਤੇਰੀ ਅਦਾ ਉੱਤੇ ।