Kavishala
Contests
Plus
Log in / Sign up
Home
Profile
Home
Profile
3 min read
791.6K reads
ਆਸ਼ਕ ਹਰ ਹਾਲ ਦੀਵਾਨੇ ਨੀ - ਪਾਲ ਸਿੰਘ ਆਰਿਫ਼
Kavishala Archives
Jun 16, 2020
Share as image
Download
ਆਸ਼ਕ ਮਰਦ ਸਦਾ ਮਤਵਾਲੇ । ਜਿਨ੍ਹਾਂ ਪੀਤੇ ਪ੍ਰੇਮ ਪਿਆਲੇ । ਐਪਰ ਅੱਗ ਇਸ਼ਕ ਦੀ ਜਾਲੇ । ਜਿਉਂ ਦੀਪਕ ਪਰਵਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧। ਜਾਵਣ ਗਲੀ ਮਹਬੂਬਾਂ ਵਾਲੀ । ਤਨ ਮਨ ਖੁਦੀਓਂ ਕਰਕੇ ਖਾਲੀ । ਵੇਖਣ ਸੂਰਤ ਵਾਲੀ ਵਾਲੀ । ਵੇਖ ਵੇਖ ਮਸਤਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੨। ਜਿਧਰ ਦੇਖਣ ਓਧਰ ਜਾਨੀ । ਜਿਉਂ ਇਕ ਸੂਤ ਹੋਈ ਬਹੁ ਤਾਨੀ । ਸਭ ਤਰੰਗਾਂ ਅੰਦਰ ਪਾਨੀ । ਬੀਜੋਂ ਬ੍ਰਿਛ ਸਿਆਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੩। ਮਕੇ ਨੂੰ ਨਾਹੀ ਵੋਹ ਜਾਵਨ । ਗੰਗਾ ਕਾਸ਼ੀ ਕਦਮ ਨਾ ਪਾਵਨ । ਨਾ ਕੁਛ ਪੂਜਨ ਨਾਹਿ ਪੁਜਾਵਨ । ਨਾ ਕੁਛ ਦੀਨ ਈਮਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੪। ਆਸ਼ਕ ਜ਼ਾਤ ਪਾਤ ਨਾ ਜਾਨਨ । ਮਾਇਆ ਦੌਲਤ ਨਾਹਿ ਸਿਆਨਨ । ਸ਼ਰਾ ਮਜ੍ਹਬ ਕੋਈ ਨਾ ਮਾਨਨ । ਦਿਲਬਰ ਪਰ ਕੁਰਬਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੫। ਇਸ਼ਕੇ ਵਿਚ ਨਾ ਜ਼ਾਤ ਸਫਾਤ । ਸੂਰਜ ਪਾਸ ਕਹਾਂ ਦਿਨ ਰਾਤ । ਲੋਕ ਕੀ ਜਾਨਨ ਇਸਦੀ ਬਾਤ । ਮਾਰਨ ਝੂਠੇ ਤਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੬। ਸਾਚੁ ਕਹੀਏ ਤਾਂ ਖੱਲ ਲੁਹਾਈਏ । ਕਹਿਣੋ ਭੀ ਕੈਸੇ ਹਟ ਜਾਈਏ । ਹਿੰਦੂ ਅੰਧੇ ਸਭ ਸੁਨਾਈਏ । ਤੇ ਇਹ ਮੁਸੱਲੇ ਕਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੭। ਦੇਖ ਪਖੰਡੀ ਸੀਸ ਨਿਵਾਵਨ । ਸਾਚੇ ਨੂੰ ਫੜ ਦਾਰ ਚੜਾਵਨ । ਨਾ ਕੁਛ ਸੋਚਨ ਜ਼ੁਲਮ ਕਮਾਵਨ । ਕਾਫ਼ਰ ਸਾਧ ਮੁਲਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੮। ਆਸ਼ਕ ਮੈ ਹਕ ਮੈ ਹਕ ਕਰਦੇ । ਸੂਲੀ ਸਾਰੋਂ ਮੂਲ ਨਾ ਡਰਦੇ । ਪੈਰ ਕਟਾਰੀ ਉਪਰ ਧਰਦੇ । ਜਾਨ ਬੂਝ ਅਨਜਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੯। ਜਿਥੇ ਇਸ਼ਕ ਹੋਰੀਂ ਚਲ ਆਏ । ਓਥੋਂ ਸ਼ਰਮ ਹਯਾਉ ਉਠਾਏ । ਨਰਕ ਸੁਰਗ ਦੇ ਖ਼ੌਫ਼ ਗੁਵਾਏ । ਤੇ ਕਿਆ ਰਾਜੇ ਰਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੦। ਕੈ ਤੋ ਫਿਰਦੇ ਬੀਚ ਉਜਾੜਾਂ । ਕੈ ਜਾ ਡੇਰਾ ਕਰਨ ਪਹਾੜਾਂ । ਕੈ ਖੇਲਨ ਸੰਗ ਸੁੰਦਰ ਨਾਰਾਂ । ਭੌਰ ਜਿਵੇਂ ਬੁਸਤਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੧। ਕੈ ਤੋ ਹੋਵਨ ਹਾਲ ਅਮੀਰਾਂ । ਕੈ ਤੋ ਉਪਰ ਪਾਟੀ ਲੀਰਾਂ । ਕੈ ਤੋ ਮੰਜਾ ਹੇਠ ਕਰੀਰਾਂ । ਕੈ ਵਿਚ ਮਹਲ ਮਕਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੨। ਕੈ ਤੋ ਹਸਨ ਖੇਡਨ ਗਾਵਨ । ਕੈ ਤੋ ਲਾਂਬੇ ਪਾਉਂ ਫੈਲਾਵਨ । ਕੈ ਚੁਪ ਕੈ ਬਹੁ ਸ਼ੋਰ ਮਚਾਵਨ । ਕੈ ਦਾਨੇ ਪਰਧਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੩। ਕੈ ਤੋ ਬੇਦ ਕੁਰਾਨਾਂ ਪੜ੍ਹਦੇ । ਕੈ ਜਾ ਚੌਦੀਂ ਤਬਕੀਂ ਵੜਦੇ । ਕੈ ਜਾ ਓਸ ਜਗਾ ਪਰ ਚੜਦੇ । ਜਿਥੇ ਬੰਦ ਜ਼ੁਬਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੪। ਇਸ਼ਕੇ ਵਾਲੀ ਚਾਲ ਨਿਆਰੀ । ਜਿਉਂ ਕਰ ਖੇਲੇ ਖੇਲ ਮਦਾਰੀ । ਇਨਕੋ ਵਿਰਲਾ ਲਖੇ ਲਿਖਾਰੀ । ਦੇਖਤ ਲੋਕ ਹੈਰਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੫। ਪਾਲ ਸਿੰਘ ਜੇ ਆਪ ਗੁਵਾਵੇਂ । ਤਾਂ ਤੂੰ ਭੇਦ ਇਸ਼ਕ ਦਾ ਪਾਵੇਂ । ਜਾਨੀ ਮਿਲ ਜਾਨੀ ਹੋ ਜਾਵੇਂ । ਜਿਸਦੇ ਇਹ ਸਭ ਭਾਨੇ ਨੀ । ਆਸ਼ਕ ਹਰ ਹਾਲ ਦੀਵਾਨੇ ਨੀ ।੧੬।
Join WhatsApp Community
Daily literature, poetry & stories
Read more
Earn more
Learn more
Write