ਚਿੱਤ੍ਰ ਗੁਪਤਾਂ ਦੇ ਲਿਖੇ ਨਾ ਫੜੀਂ ਮੈਨੂੰ, ਪੁੱਛ ਲਈਂ ਮੈਥੋਂ ਸਾਰੀ ਗੱਲ ਪਹਿਲੋਂ । ਮੇਰੇ ਕਤਲ ਦਾ ਹੁਕਮ ਚੜ੍ਹਾਣ ਵੇਲੇ, ਤੱਕੀਂ ਨਜ਼ਰ ਭਰ ਕੇ ਮੇਰੇ ਵੱਲ ਪਹਿਲੋਂ । ਪੂਰੇ ਜੋਬਨ ਦਾ ਜਲਵਾ ਦਿਖਾਲ ਮੈਨੂੰ, ਸਦਕੇ ਹੋਣ ਦੇਵੀਂ ਪਲ ਦਾ ਪਲ ਪਹਿਲੋਂ । ਪਿਛੋਂ ਧੱਕ ਦੇਈਂ ਵਲ ਜੱਲਾਦ ਭਾਵੇਂ, ਹੱਥੀਂ ਆਪਣੀ ਖਿੱਚ ਲਈਂ ਖੱਲ ਪਹਿਲੋਂ । ਵੇਖਾਂ ਆਪਣੀ ਮੌਤ ਦੀ ਮੌਜ ਮੈਂ ਭੀ, ਵੱਜੇ ਮੌਤ ਮੇਰੀ ਵਾਲਾ ਟੱਲ ਪਹਿਲੋਂ । ਗ਼ੈਰ ਮਹਿਰਮ ਨਾ ਲਾਸ਼ ਉਠਾਣ ਮੇਰੀ, ਖ਼ਬਰ ਮਹਿਰਮਾਂ ਨੂੰ ਦਈਂ ਘੱਲ ਪਹਿਲੋਂ ।