ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹੀ ਚੇਟਕ ਲਾਇਆ ਈ । ਮੈਂ ਤੇਰੇ ਵਿਚ ਜੱਰਾ ਨਾ ਜੁਦਾਈ, ਸਾਥੋਂ ਆਪ ਛੁਪਾਇਆ ਈ । ਮਝੀਂ ਆਈਆਂ ਰਾਂਝਾ ਯਾਰ ਨਾ ਆਇਆ, ਫੂਕ ਬਿਰਹੋਂ ਡੋਲਾਇਆ ਈ ਅੱਖਾਂ ਵਿਚ ਦਿਲ ਜਾਨੀ ਪਿਆਰਿਆ । ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ, ਸਾਥੋਂ ਆਪ ਛੁਪਾਇਆ ਈ ਅੱਖਾਂ ਵਿਚ ਦਿਲ ਜਾਨੀ ਪਿਆਰਿਆ । ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ, ਘੁੰਗਟ ਖੋਲ੍ਹ ਰੁਲਾਇਆ ਈ ਅੱਖਾਂ ਵਿਚ ਦਿਲ ਜਾਨੀ ਪਿਆਰਿਆ । ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ, ਤੇਰੇ ਇਸ਼ਕ ਨਚਾਇਆ ਈ ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹੀ ਚੇਟਕ ਲਾਇਆ ਈ ।