ਪਲਕਾਂ ਤੇ ਕੋਈ ਵੱਸ ਨੀ ਰਹਿੰਦਾ
ਉਹ ਆਪ ਮੁਹਾਰੇ ਮਿਚ ਰਹੀਆਂ ਹੁੰਦੀਆਂ
ਪਰ ਜ਼ਹਿਨ ਸੌਣ ਦੇ ਹੱਕ 'ਚ ਨਹੀਂ ਹੁੰਦਾ
ਅੰਤ ਚ ਫੈਸਲਾ ਨੀਂਦ ਦਾ ਪੱਲਾ ਫੜ੍ਹਦਾ ਏ
ਤੇ ਜਦ ਨੀਂਦ ਦਾ ਹੁਲਾਰਾ ਆੳੁਂਦਾ
ਓਦੋਂ ਸਭ ਫਿਕਰਾਂ ਸਿਫ਼ਰ ਹੋਣ ਲੱਗਦੀਆਂ ਨੇ
ਇਕ ਖ਼ਿਆਲੀ ਖ਼ਲਕਤ 'ਚ ਨਿਵਾਸ ਹੋ ਰਿਹਾ ਹੁੰਦੈ,
ਤਦ ਜੇ ਦੂਰੋਂ ਕਿਸੇ ਦੇ ਬੋਲ ਇੱਕਦਮ ਕੰਨੀ ਆ ਵੱਜਣ
ਨੀਂਦ ਕਿਸੇ ਚੀਨੇ ਕਬੂਤਰ ਵਾਂਗ ਘਬਰਾ ਕੇ ਉੱਡ ਜਾਂਦੀ ਹੈ
'ਕੱਚੀ ਹੁੰਦੀ ਐ ਦੁਪਹਿਰ ਦੀ ਨੀਂਦ'
ਫੇਰ ਸੌਣਾ ਇੰਝ ਹੁੰਦਾ ਜਿਵੇਂ ਕੋਈ
ਅੱਖਾਂ ਖੋਲ੍ਹ ਕੇ ਸੌਂ ਰਿਹਾ ਹੋਵੇ
ਕੁਝ ਏਸੇ ਤਰ੍ਹਾਂ ਦਾ ਹੁੰਦਾ ਏ ਇਸ਼ਕ ਦੀਆਂ ਸ਼ੁਰੂਆਤਾਂ 'ਚ ਏਤਬਾਰ ਵੀ।
©️ਕੰਵਲ ਬਰਾੜ।


