ਜਿੰਦਗੀ ਚ ਕੀ ਗਵਾਇਆ ਤੇ ਕਮਾਇਆ ਏ,
ਇੱਕਲੇ ਬੈਠੇ ਏਹੀ ਤਾਂ ,ਹਿਸਾਬ ਲਾਈ ਜਾਨੇ ਹਾਂ,
ਕਿੰਨੇ ਸਾਡੇ ਨਾਲ ਜੁੜੇ ਕਿੰਨੇ ਹੋਏ ਦੂਰ ਸਾਡੇ ਕੋਲੋ,
ਏਹੀ ਬੱਸ ਲਿਖਣ ਲਈ, ਕਿਤਾਬ ਲਾਈ ਜਾਨੇ ਹਾਂ,
ਕਈਆਂ ਕੋਲੋ ਵਫਾ ਤੇ ਕੁੱਝ ਕੋਲੋ ਮਿਲੀ ਦਗਾ ਸਾਨੂੰ,
ਕੀਹਨੂੰ-2 ਦੇਣਾ ਅੱਗੇ ਏਹੀ ਜਵਾਬ ਲਾਈ ਜਾਨੇ ਹਾਂ,
ਤਜਰਬਾ ਤਾਂ ਹੋ ਗਿਆ ਏ ਹੁਣ ਸਾਨੂੰ ਮਾੜੇ ਚੰਗੇ ਦਾ,
ਓਹਨਾ ਨਾਵਾਂ ਅੱਗੇ,ਇਹ ਖਿਤਾਬ ਲਾਈ ਜਾਨੇ ਹਾਂ,
ਗੁਰਪ੍ਰੀਤ ਕਾਉਣੀ ਹਾਲੇ ਜਾਨਣਾ ਜਿੰਦਗੀ ਦੇ ਰੰਗਾਂ ਨੂੰ ,
ਜਿੰਦਗੀ ਮਹਿਕਾਉਣ ਲਈ,ਤਾਂਹੀ ਗੁਲਾਬ ਲਾਈ ਜਾਨੇ ਹਾਂ।
