ਪੀਲਾ ਰੰਗ ਬਹਾਰ ਦਾ
ਚੜਦੇ ਸੂਰਜ ਦੀ ਕਿਰਨਾਂ ਦਾ
ਬੇਬੇ ਦੇ ਬਣਾਏ ਮੀਠੇ ਚੌਲਾਂ ਦਾ
ਤੇਰੇ ਮੇਰੇ ਪਿਆਰ ਦਾ
ਕੀਤੇ ਹੋਏ ਕੋਲ ਕਰਾਰਾਂ ਦਾ
ਇਸ਼ਕ ਮਜਾਜ਼ੀ ਤੋਂ ਲੈਕੇ ਇਸ਼ਕ ਹਕੀਕੀ ਦਾ
ਤੇਰੀ ਉਡੀਕ ਵਿੱਚ ਬਲਦੇ ਦੀਵੇ ਦੀ ਰੋਸ਼ਨੀ ਦਾ
ਮੇਰੀ ਫੁਲਕਾਰੀ ਤੇ ਬੁਣੇ ਹੋਏ ਬਾਗ਼ ਦਾ
ਖੇਤਾਂ ਵਿੱਚ ਸਰੋਂ ਦੇ ਫੁੱਲਾਂ ਦਾ
ਕਣ-ਕਣ ਵਸਦੇ ਕਰਤਾਰ ਦਾ

