' ਦਿਲ ਬੱਚਾ '
ਅੰਜਾਮ ਮੁਹੱਬਤ ਦਾ
ਇਹਨੂੰ ਭੋਰਾ ਵੀ ਨਹੀਂ ਪਤਾ
ਇਹ ਤੈਨੂੰ ਚਾਹੁੰਦਾ ਹੈ
ਬੜਾ ਸੁੱਚਾ ਸੱਚਾ ਹੈ
ਤੇਰੀ ਜਿੱਦ ਕਰ ਬੈਠਾ
ਦਿਲ ਮੇਰਾ ਤਾਂ ਬੱਚਾ ਹੈ
ਝੱਲਾ ਠੋਕਰ ਮਾਰ ਬੈਠਾ
ਇਹ ਦੌਲਤ ਸ਼ੋਹਰਤ ਨੂੰ
ਇਹ ਭਾਲਦਾ ਫਿਰਦਾ ਹੈ
ਤੈਨੂੰ ਮਿਲਣ ਦੀ ਮੋਹਲਤ ਨੂੰ
ਕਿਤੇ ਐਵੇਂ ਨਾ ਮਰ ਮੁਕ ਜੇ
ਅਜੇ ਅਕਲ ਦਾ ਕੱਚਾ ਹੈ
ਇਹ ਨੂੰ ਖੁਸ਼ ਰੱਖਣ ਲਈ
ਕਈ ਖੇਡਾਂ ਖੇਡੀਆ ਮੈਂ
ਇਹ ਤੈਨੂੰ ਭੁੱਲ ਜਾਵੇ
ਤੁਰਿਆ ਰਾਹਵਾਂ ਟੇਢੀਆਂ ਮੈਂ
ਔਜਲੇ ਨੂੰ ਕੰਮ ਨਾ ਕਰਨ ਦੇਵੇ
ਨਾ ਖੁਦ ਤੋੜਦਾ ਡੱਕਾ ਹੈ
ਤੇਰੀ ਜਿੱਦ ਕਰ ਬੈਠਾ
ਦਿਲ ਮੇਰਾ ਤਾਂ ਬੱਚਾ ਹੈ